ਕਲੇਸ਼ ਹੀ ਦੋਸ਼ ਲਾਇਕ

ਕਲੇਸ਼ ਹੀ ਦੋਸ਼ ਲਾਇਕ, ਪਹਿਚਾਣ ਹੀ ਦੋਸ਼ ਲਾਇਕ
ਨਾ ਕਿ ਕੋਈ ਕਾਇਆ, ਵੇਦਨਾਂ, ਚਿੱਤ ਜਾਂ ਚਿੱਤ ਦਾ ਵਿਸ਼ਾ (ਧਰਮ)
ਲੋਭ, ਦੋਸ਼ ਅਤੇ ਮੋਹ ਹੀ ਕਲੇਸ਼, ਅਤੇ ਮੈਂ-ਕਰਨ ਅਤੇ ਮੇਰਾ-ਕਰਨ ਹੀ ਕਲੇਸ਼ ਦਾ ਕਾਰਨ।

ਕੋਈ ਵੀ ਸੁਖੀ ਜਾਂ ਸੁੰਦਰ ਮਾਨਸਿਕ ਵਿਸੇ਼ ਦਾ ਅਨਉਚਿੱਤ ਸ਼ਿਕਾਰ ਹੀ ਲੋਭ
ਕੋਈ ਵੀ ਦੁਖੀ ਜਾਂ ਬਦਸੂਰਤ ਮਾਨਸਿਕ ਵਿਸ਼ੇ ਦਾ ਅਨਉਚਿੱਤ ਸ਼ਿਕਾਰ ਹੀ ਦੋਸ਼
ਕੋਈ ਵੀ ਨਾ ਸੁਖੀ, ਨਾ ਦੁਖੀ ਜਾਂ ਨਾ ਸੁੰਦਰ ਨਾਂ ਬਦਸੂਰਤ ਮਾਨਸਿਕ ਵਿਸ਼ੇ ਦਾ ਅਨਉਚਿੱਤ ਸ਼ਿਕਾਰ ਹੀ ਮੋਹ।

ਮੈਂ-ਕਰਨ ਅਤੇ ਮੇਰਾ-ਕਰਨ ਹੀ ਅਨਉਚਿੱਤ ਮਨ ਸ਼ਿਕਾਰ
ਕਾਇਆ ਮੈਂ, ਚਿੱਤ ਮੈਂ, ਵੇਦਨਾ ਮੈਂ ਜਾਂ ਧਰਮ ਮੈਂ ਹੀ ਮੈਂ-ਕਰਨ
ਕਾਇਆ ਮੇਰੀ, ਚਿੱਤ ਮੇਰਾ, ਵੇਦਨਾ ਮੇਰੀ ਜਾਂ ਧਰਮ ਮੇਰਾ ਹੀ ਮੇਰਾ-ਕਰਨ।

ਮੈਂ-ਕਰਨ ਤੋਂ ਬਿਨਾਂ, ਕੋਈ ਮੇਰਾ-ਕਰਨ ਨਹੀਂ
ਤ੍ਰਿਸ਼ਨਾ ਹੀ ਮੈਂ-ਕਰਨ ਜਾਂ ਮੇਰਾ ਕਰਨ ਦਾ ਕਾਰਨ
ਤ੍ਰਿਸ਼ਨਾ ਨਾਲ ਹੀ ਮੈਂ-ਕਰਨ ਜਾਂ ਮੇਰਾ-ਕਰਨ ਦੇ ਘੱਟੇ ਵਾਲੇ ਘਰ ਦਾ ਵਿਸਤਾਰ।

ਚਾਰ ਰੂਪ ਧਾਤੂ ਠੋਸ, ਤਰਲ, ਗੈਸ ਅਤੇ ਤਾਪਮਾਨ, ਅਤੇ
ਤਿੰਨ ਤਰਾਂ ਦੀ ਵੇਦਨਾ ਸੁੱਖ, ਦੁੱਖ ਅਤੇ ਨਾ ਸੁੱਖ ਨਾ ਦੁੱਖ, ਅਤੇ
ਅਨਗਿਣਤ ਨਾਂਵ (ਅਨੁਭੂਤੀ), ਗਿਣਤ ਸੰਸਕਾਰ ਅਤੇ ਚਿੱਤ ਹੀ ਲੋਕ(ਦੁਨੀਆ)।

ਲੋਕ ਨਾਲ ਲਗਾਵ ਹੀ ਪਾਤਾਲ, ਲੋਕ ਦਾ ਮੈਂ-ਕਰਨ ਅਤੇ ਮੇਰਾ-ਕਰਨ ਹੀ ਪਾਤਾਲ
ਅਸੂਰ ਲੋਕ, ਪ੍ਰੇਤ ਲੋਕ, ਜਾਨਵਰ ਲੋਕ ਅਤੇ ਨਰਕ ਹੀ ਪਾਤਾਲ
ਅਸੂਰ ਲੋਕ ਹੀ ਯੁੱਧ ਭੂਮੀ, ਪ੍ਰੇਤ ਲੋਕ ਹੀ ਬੇਜ਼ਮੀਰ।

Comments

Popular Posts