ਔਕਾਤ
ਔਕਾਤ ਕੋਈ ਭੜਕੀਲਾ ਸ਼ਬਦ ਨਹੀਂ,
ਔਕਾਤ ਤਾਂ ਸਿਰਫ਼ ਲਾਇਕੀ ਦਾ ਪੈਮਾਨਾ,
ਕਿਸੇ ਹੋਰ ਅਕਾਰੀ-ਨਿਰੰਕਾਰੀ ਔਕਾਤ ਨਾਲ ਨਫ਼ਰਤ,
ਕੋਈ ਸਮਝਦਾਰੀ ਵਾਲੀ ਗੱਲ ਨਹੀਂ,
ਅਸਲ ਵਿੱਚ ਦੁਖੀ ਅਵਸਥਾ ਤੋਂ ਦੂਰੀ ਦਾ ਬਹਾਨਾਂ,
ਮਕਸਦ ਤੋਂ ਫਜ਼ੂਲ ਦੀ ਭਟਕਣਾਂ,
ਕੋਈ ਹੋਰ ਦੁਨੀਆਂ ਵਿੱਚ ਮਾਨਸਿਕ ਪ੍ਰਕਾਸ਼ ਦਾ ਪੈਮਾਨਾ,
ਜਿਸ ਤੋਂ ਬਿਨਾਂ ਅਗਲੇ ਸਾਂਹ ਦਾ ਅਨੁਭਵ ਅਧੂਰਾ,
ਭਾਵ ਕੁਦਰਤ ਦੀ ਨਿਰਭਰਤਾ,
ਅਤੇ ਗਲਤ ਦ੍ਰਿਸ਼ਟੀ ਦਾ ਕਾਰਨ।
Comments