ਅੰਗੁੱਤਰ ਨਿਕਾਯ ਅਧਿਆਇ ੨
ਚਿੱਤ - ੨
1. Pabhassaraṃ idaṃ bhikkhave cittaṃ,
tañ ca kho āgantukehi upakkilesehi upakkiliṭṭhaṃ.
Taṃ assutavā puthujjano yathābhūtaṃ nappajānāti.
Tasmā assutavato puthujjanassa cittabhāvanā natthi ti vadāmī’’ti.
2. Pabhassaraṃ idaṃ bhikkhave cittaṃ,
tañ ca kho āgantukehi upakkilesehi vippamuttaṃ.
Taṃ sutavā ariyasāvako yathābhūtaṃ pajānāti.
Tasmā sutavato ariyasāvakassa cittabhāvanā atthī ti vadāmī’’ti.
੧. ਚਿੱਤ ਪ੍ਰਭਾਸ਼ਰ¹ ਭਿਖਸ਼ੂਓ, ਪਰ ਯਕੀਨੀ ਤੌਰ ਤੇ ਅੰਗਤੁਕ² ਉਪਕਲੇਸਾ਼ਂ³ ਦੁਆਰਾ ਉਪਕਲੇਸਿ਼ਤ।
ਅਸੁਤਵਾ⁴ ਪੁਥੁਜਨ⁵ ਯਥਾਭੂਤ ਨਾ ਪ੍ਰਜਾਣਨਾ⁶।
ਸੋ ਅਸੁਤਵੰਤ ਪੁਥੁਜਨ ਲਈ ਕੋਈ ਚਿੱਤ ਭਾਵਨਾ⁷ ਨਹੀਂ।
੨. ਚਿੱਤ ਪ੍ਰਭਾਸਰ ਭਿਖਸ਼ੂਓ, ਪਰ ਯਕੀਨੀ ਤੌਰ ਤੇ ਅੰਗਤੁਕ ਉਪਕਲੇਸਾ਼ਂ ਦੁਆਰਾ ਉਪਕਲੇਸਿ਼ਤ।
ਸੁਤਵਾ ਆਰੀਆ⁸ ਸਾਵਕ⁹ ਯਥਾਭੂਤ ਪ੍ਰਜਾਣਨਾ।
ਸੋ ਸੁਤਵੰਤ ਆਰੀਆ ਸਾਵਕ ਲਈ ਚਿੱਤ ਭਾਵਨਾ।
ਅੰਗੁੱਤਰ ਅਰਥਕਥਾ +
੧. ਪ੍ਰਭਾਸ਼ਰ: ਉਪਰੋਕਤ ਪ੍ਰਸੰਗ ਵਿੱਚ ਚਿੱਤ ਦਾ ਭਾਵ ਭਵ ਅੰਗ ਚਿੱਤ। ਜਿਵੇਂ ਸਰੀਰ ਦੇ ਅੰਗ ਸਰੀਰ ਲਈ ਉਵੇਂ ਪਰਭਾਸ਼ਰ ਚਿੱਤ, ਚਿੱਤ ਲਈ।
ਭਵ ਦਾ ਪੰਜਾਬੀ ਅਰਥ ਅਸਤਿਤਵ। ਸੋ ਭਵ ਅੰਗ ਚਿੱਤ ਦਾ ਅਰਥ ਜਿੰਦਗੀ ਦੀ ਨਿਰੰਤਰਤਾ। ਅਜਿਹਾ ਵਿਗਿਆਨ (ਚੇਤਨਾ) ਦੀ ਧਾਰਾ ਜਿਸਦਾ ਆਰੰਭ ਕਿਰਿਆਸ਼ੀਲ ਵਿਗਿਆਨ ਦੇ ਅੰਤ ਬਾਅਦ। ਉਦਾਹਰਨ ਵਜੋਂ ਗੂੜੀ ਨੀਂਦ ਜਿਸਦਾ ਮਤਲਵ ਦੋਵੇਂ ਮੁਕਤੀ ਦੀ ਆਰੰਭਕ ਸਥਿਤੀ ਅਤੇ ਨੀਂਦ ਦੀ ਇੱਕ ਸਥਿਤੀ।
ਮਹਾਭਾਰਤ ਪ੍ਰਸੰਗ: ਭਵ ਅੰਗ ਦਾ ਅਰਥ ਅੰਗ ਰਾਜ ਕਰਨ।
੨. ਅੰਗ ਤੁਕ: ਬਾਹਰੀ ਜਿਵੇਂ ਅੰਗਾਂ ਦਾ ਸਿੱਧਾ ਮੁਕਤੀ ਵਿੱਚ ਕੋਈ ਯੋਗਦਾਨ ਨਹੀਂ ਬਲਕਿ ਪੰਜ ਧਾਤੂਆਂ ਮੁਕਤੀ ਲਈ ਬੁਨਿਆਦੀ।
ਪੰਜ ਧਾਤੂਆਂ ਮਹਾਭਾਰਤ ਦੇ ਪੰਜ ਪਾਂਡਵਾਂ ਦੀ ਤਰਾਂ ਅਤੇ ਪਰਭਾਸ਼ਰ ਚਿੱਤ ਕਰਨ ਦੀ ਤਰਾਂ।
੩. ਉਪਕਲੇਸ਼: ਤਿੰਨ ਕਲੇਸ਼ਾਂ ਦੀ ਅਸਥਾਈ ਅਵਸਥਾ। ਤਿੰਨ ਕਲੇਸ਼ ਜਿਵੇਂ ਮੋਹ, ਦੋਸ਼ (ਨਫ਼ਰਤ ਅਤੇ ਗੁੱਸਾ) ਅਤੇ ਲੋਭ।
ਪਰ ਕਲੇਸ਼ਾਂ ਦੀ ਜਾਗ੍ਰਿਤੀ ਭਵ ਅੰਗ ਦੌਰਾਨ ਨਹੀਂ ਬਲਕਿ ਅਗਲੀ ਅਵਸਥਾ ਜਵਨ ਕਾਲ ਦੌਰਾਨ।
੪. ਅਸੁਤਵਾਂ: ਅਸ੍ਰੋਤਾਪਨ। ਧਰਮ ਦਾ ਗਿਆਨ ਅਤੇ ਅਭਿਆਸ ਰਹਿਤ ਵਿਅਕਤੀ ਪਰ ਸੰਸਾਰਿਕ ਪੱਖ ਤੋਂ ਮਹਾਨ ਜਾਂ ਕੁਸ਼ਲ। ਜਿਵੇਂ ਮਹਾਂਭਾਰਤ ਵਿੱਚ ਅਸ਼ਵਥਾਮਾ ਦਾ ਕੁਸ਼ਲ ਸਾ਼ਸਤਰ ਗਿਆਨ।
੫. ਪੁਥੁਜਨ: ਪੁਥੁ ਭਾਵ ਅਨੇਕਾਂ ਵਿੱਚ, ਆਮ ਅਤੇ ਜਨ ਭਾਵ ਜੀਵ ਜਿਵੇਂ ਇੱਕ ਸੰਸਾਰਿਕ ਜਾਂ ਦੁਨਿਆਵੀ ਵਿਅਕਤੀ।
੬. ਪ੍ਰਜਾਣਨਾ: ਸਾਰੀ ਕੁਦਰਤ ਦਾ ਅਨਿੱਤ, ਦੁਖਦ ਅਤੇ ਅਨ ਅੱਤ ਅਨੁਪਾਸ਼ਨਾ ਭਾਵ ਵਿਪਾਸਨਾ ਅਨੁਭਵ।
੭. ਭਾਵਨਾ: ਵਿਕਾਸ ਜਾਂ ਜਿਵੇਂ ਖੁਸ਼ੀ, ਗਮੀ ਆਦਿ ਦੀ ਭਾਵਨਾ ਉਸੇ ਸਮਾਨ ਚਿੱਤ ਦੀ ਭਾਵਨਾ।
੮. ਆਰੀਆ: ਚਾਰ ਮੁਕਤੀ ਦੀਆਂ ਸਥਿਤੀਆਂ ਵਿੱਚੋਂ ਸਭ ਤੋਂ ਉੱਤਮ ਸਥਿਤੀ ਭਾਵ ਪੂਰਨ ਕੁਸ਼ਲਤਾ ਦੀ ਸਥਿਤੀ ਨਿਰਵਾਣ ਉਪਰੰਤ। ਚਾਰ ਮੁਕਤੀ ਦੀਆਂ ਸਥਿਤੀਆਂ:- ਸ੍ਰੋਤਾਪਨ, ਸਕਦਾਗਮੀ, ਅਨਾਗਮੀ ਅਤੇ ਆਰੀਆ।
੯. ਸਾਵਕ: ਸੇਵਕ। ਆਰੀਆ ਸਾਵਕ ਭਾਵ ਆਰੀਆ ਦਾ ਭਗਤ।
Comments