ਆਤਮਾ ਜਾਂ ਵਿਪਾਸਨਾ

ਆਤਮਾਂ ਅਤੇ ਵਿਪਾਸਨਾ ਦਾ ਸਿਧਾਂਤ

ਆਤਮਾਂ ਦਾ ਸਿਧਾਂਤ ਤਿੰਨ ਸ਼ਬਦਾਂ ਵਿੱਚ
ਨਿੱਚ, ਸੁੱਖ ਅਤੇ ਅੱਤਾ
ਭਾਵ ਨਿੱਤ, ਸੁੱਖ ਅਤੇ ਆਤਮ ਵਾਲੇ ਸੰਸਕਾਰ।

ਵਿਪਾਸਨਾ ਦਾ ਸਿਧਾਂਤ ਤਿੰਨ ਸ਼ਬਦਾਂ ਵਿੱਚ
ਅਨਿੱਚ, ਦੁੱਖ ਅਤੇ ਅਨੱਤਾ
ਭਾਵ ਅਨਿੱਤ, ਦੁਖ ਅਤੇ ਅਨ ਆਤਮ ਵਾਲੇ ਸੰਸਕਾਰ।

ਸਭ ਸੰਸਕਾਰ ਅਨਿੱਤ
ਸਭ ਸੰਸਕਾਰ ਦੁੱਖ
ਸਭ ਧਰਮ ਅਨ ਆਤਮ।

ਦਿੱਗ ਨਿਕਾਯ ਦਾ ਪਹਿਲਾ ਸੂਤਰ ਬ੍ਰਹਮਜਾਲ
ਆਤਮ/ਆਤਮਾ ਦੇ ਸਿਧਾਂਤ ਦੇ ਸਾਰੇ ਦ੍ਰਿਸ਼ਟੀਕੋਣ
ਭਾਵ 62 ਗਲਤ ਦ੍ਰਿਸ਼ਟੀਕੋਣ।

ਪਰ ਵਿਪਾਸਨਾ ਹੀ ਕਿਉਂ ਅਤੇ ਆਤਮਾ ਨਹੀਂ
ਭੂਤਕਾਲ ਅਤੇ ਭਵਿੱਖ ਕਾਲ ਦੇ ਸਾਰੇ ਬੁੱਧਾਂ ਦਾ ਮੁੱਖ ਅੰਗ ਵਿਪਾਸਨਾ ਹੀ
ਬੁੱਧ ਵਿਪਾਸਨਾ ਦੇ ਸਿਧਾਂਤ ਨਾਲ ਦੁੱਖ ਦੇ ਅੰਤ ਦੇ ਮਾਰਗ ਅਪਾਰ ਅਤੇ ਸਥਿਰ।

ਦੁੱਖ ਅਤੇ ਦੁੱਖ ਦਾ ਅੰਤ
ਜਦਕਿ ਆਤਮਾ ਮੁੱਖ ਰੂਪ ਵਿੱਚ ਸੁੱਖਾਂ ਬਾਰੇ
ਆਤਮਾ ਸਿਰਫ਼ ਜਸ਼ਨ ਅਤੇ ਮੌਜ ਪ੍ਰਸਤੀ ਬਾਰੇ।

ਆਤਮਾ ਸਿਰਫ਼ ਅਗਿਆਨ ਦਾ ਰਸਤਾ ਜਦਕਿ ਵਿਪਾਸਨਾ ਪ੍ਰਗਿਆ (ਬੁੱਧੀ) ਦਾ ਰਸਤਾ
ਵਿਪਾਸਨਾ ਹੀ ਕੁਦਰਤ ਦੀ ਅਸਲੀਅਤ।

ਆਤਮਾ ਮੋਹ ਦਾ ਰਸਤਾ ਅਤੇ ਸਚਾਈ ਨਹੀਂ
ਮੋਹ ਵਿੱਚ ਕੁਝ ਵੀ ਸਹੀ ਜਾਂ ਗਲਤ ਨਹੀਂ
ਆਤਮਾ ਇੱਕ ਬਿਨਾਂ ਬੀਜ਼ ਵਾਲਾ ਰੁੱਖ।

Comments

Popular Posts